Founder President
Gen. Secretary
Left us for his heavenly abode on 23rd Nov, 2011. Our life can never be the same without him. His memory is a treasure, he is loved beyond words and is missed beyond measure. He will always be present in the hearts and lives of those whom he touched. His name, his words, his works are blessings and an inspirational source for us. We pray and we wish for his noble soul to rest in heaven at God's feet. His works in Educational field are unforgettable. He devoted the precious ten years of his life to the institution.
Two decades ago Bhai Gurdas Academy was conceived and started at the initiative of Singh Sahib Giani Kewal Singh, Former Jathedar of Shri Damdama Sahib, Talwandi Sabo, District Bhatinda and I am glad that in this short span, the institution has tremendously grown. In order to keep abreast the parents of our society in general with the activities of the school, the school is bringing out a News letter shortly which I hope will fulfill the long due need. I convey my heartiest congratulations to the Principal and the Members of the Editorial Board for bringing out this News letter. The Chairman and other members of the Managing Trust deserve our sincere appreciations for their out efforts to add to its growth and earn a name in the field of school Education
S. Jagdish Singh
Vice Chairman
ਗੁਰੂ ਪੰਥ ਦਾ ਦਾਸ
ਕੇਵਲ ਸਿੰਘ
ਭਾਈ ਗੁਰਦਾਸ ਅਕੈਡਮੀ ਪਿਛਲੇ 21 ਸਾਲਾਂ ਤੋਂ ਪੇਂਡੂ ਖੇਤਰ ਅੰਦਰ ਮਿਆਰੀ ਵਿੱਦਿਆ ਅਤੇ ਸਿੱਖ ਵਿਰਸੇ ਦੀ ਰਾਖੀ ਲਈ ਇਲਾਕੇ ਦੀਆਂ ਅਸੀਸਾਂ ਲੈ ਰਹੀ ਹੈ ।
ਅਕਾਲੀ ਜੋਤਿ ਗੁਰੂ ਬਾਬਾ ਨਾਨਕ ਜੀ ਨੇ ਸਮਸਤ ਸੰਸਾਰ ਦੇ ਪ੍ਰਾਣੀ ਮਾਤਰ ਦਾ ਜੀਵਨ ਮਾਰਗ ਦਰਸ਼ਨ ਕਰਨ ਲਈ ਇਲਾਹੀ ਗੁਰਬਾਣੀ ਵਿਚ ਬਹੁ-ਪੱਖੀ ਗਿਆਨ ਬਖ਼ਸ਼ਿਸ਼ ਕੀਤਾ ਹੈ। ਸੰਸਾਰ ਅੰਦਰ ਵਿਦਿਆ ਪ੍ਰਾਪਤੀ ਲਈ ਸਦੀਆਂ ਤੋਂ ਭਾਂਤ-ਸੁਭਾਂਤੀ ਉਪਰਾਲੇ ਵਕਤ ਦੇ ਬਦਲਦੇ ਹਾਲਾਤਾਂ ਅਨੁਸਾਰ ਨਿਰੰਤਰ ਜਾਰੀ ਹਨ। ਵਰਤਮਾਨ ਪਦਾਰਥਵਾਦੀ ਸੋਚ ਦੇ ਪ੍ਰਭਾਵ ਅਧੀਨ ਹੋਣ ਕਰਕੇ ਮਾਨਵੀ ਕਦਰਾਂ ਕੀਮਤਾਂ ਬੇਕਦਰੀਆਂ ਹੋ ਰਹੀਆਂ ਹਨ। ਵਿਦਿਆ ਖੇਤਰ ਵਿਚ ਪੁੱਟੀਆਂ ਜਾ ਰਹੀਆ ਪੁਲਾਂਘਾਂ ਭਾਵੇਂ ਆਪਣੇ ਆਪ ਵਿਚ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੀਆਂ ਹਨ ਮਗਰ ਮਨੁੱਖ ਅੰਤਰ ਪੈਦਾ ਹੋਈ ਖ਼ਾਹਿਸ਼ਾਂ ਦੀ ਭਰਮਾਰ, ਅਸ਼ਾਂਤੀ ਅਤੇ ਆਪਾ-ਧਾਪੀ ਦੇ ਬੇਸੰਜਮੇ ਮਾਹੌਲ ਅੰਦਰ ਸਿਧਾਂਤ ਨੂੰ ਬਰਕਰਾਰ ਰੱਖ ਕੇ ਪ੍ਰਚਾਰਨਾ ਸਮੇਂ ਦੀ ਵੱਡੀ ਲੋੜ ਹੈ। ਪ੍ਰਬੰਧਕ, ਅਧਿਆਪਕ ਤੇ ਮਾਪੇ ਰਲ ਕੇ ਐਸੇ ਖ਼ੁਸ਼ਗਵਾਰ ਮਾਹੌਲ ਨੂੰ ਬੱਚਿਆਂ ਲਈ ਸਿਰਜ ਸਕਦੇ ਹਨ।
ਪਿਛਲੇ ਸਾਲਾਂ ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰ ਵਿਚੋਂ ਜੋ ਵਿਸ਼ਵਾਸ ਮਾਪਿਆਂ ਨੇ ਇਸ ਵਿਦਿਅਕ ਅਦਾਰੇ ਲਈ ਬਖਸ਼ਿਆ ਹੈ, ਉਸ ਤੋਂ ਮਿਲੇ ਹੌਂਸਲੇ ਨੇ ਭਾਈ ਗੁਰਦਾਸ
ਅਕੈਡਮੀ ਦੇ ਪਬੰਧਕਾਂ ਨੂੰ ਨਵੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕੀਤਾ ਹੈ । ਚਾਲੂ ਸਾਲ ਦੌਰਾਨ ਹੀ ਤਿੰਨ ਨਵੰਬਰ ਤੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਪਲੇਅ ਵੇਅ (ਖੇਡਾਂ ਰਾਹੀਂ ਵਿੱਦਿਆ) ਦਾ ਆਰੰਭ ਕੀਤਾ ਗਿਆ ਹੈ, ਜਿਸ ਨੂੰ ਮਾਪਿਆਂ ਵੱਲੋਂ ਬਹੁਤ ਪਸੰਦ ਕਰਦਿਆਂ ਵੱਡੀ ਗਿਣਤੀ ਵਿਚ ਬੱਚੇ ਦਾਖ਼ਲ ਕਰਵਾਏ ਹਨ।
ਇਲਾਕੇ ਅਤੇ ਦੂਰ-ਦੁਰਾਡੇ ਤੋਂ ਆ ਰਹੀ ਮਾਪਿਆਂ ਅਤੇ ਹੋਰ ਦਾਨਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਕੀਤੇ ਵਾਅਦੇ
ਨੂੰ ਪੂਰੇ ਕਰਦਿਆਂ ਵਿਦਿਅਕ ਵਰ੍ਹੇ ਮਾਰਚ 2004 ਤੋਂ ਅਕੈਡਮੀ ਨੂੰ (ਹੋਸਟਲ) ਰਹਾਇਸ਼ੀ ਵੀ ਬਣਾਇਆ ਗਿਆ। ਦੂਰ ਰਹਿਣ ਵਾਲੇ ਮਾਪੇ ਚੰਗੇ ਧਾਰਮਿਕ ਮਾਹੌਲ ਲਈ ਹੋਸਟਲ ਵਿਚ ਬੱਚੇ ਦਾਖ਼ਲ ਕਰਵਾ ਕੇ ਉੱਤਮ ਪੱਧਰ ਦੀ ਵਿੱਦਿਆ ਦਿਵਾ ਸਕਦੇ ਹਨ। ਹੋਸਟਲ ਦੇ ਖਰਚੇ ਬੜੇ ਹੀ ਘੱਟ ਰੱਖੇ ਗਏ ਹਨ।
ਖੇਡਾਂ ਲਈ ਵਿਸ਼ੇਸ਼ ਉਪਰਾਲੇ ਨਵੇਂ ਵਰ੍ਹੇ ਤੋਂ ਆਰੰਭ ਹੋਣਗੇ। ਧਾਰਮਿਕ ਵਿਦਿਆ, ਗੁਰਬਾਣੀ ਪਾਠ, ਸੰਗੀਤ, ਵਾਰਾਂ, ਕਵਿਤਾਵਾਂ ਲਈ ਅਤੇ ਪੰਜਾਬ ਦੇ ਸਿੱਖ ਸਭਿਆਚਾਰ ਲਈ ਸਰਗਰਮੀਆਂ ਤੇਜ਼ ਕੀਤੀਆਂ ਹਨ। ਖੇਡ ਅਤੇ ਬਾਲ ਮੇਲਿਆਂ ਦੇ ਵਿਸ਼ੇਸ਼ ਸਮਾਗਮ ਰੱਖੇ ਜਾਣਗੇ। ਤੁਹਾਡੇ ਬੱਚੇ ਸਾਡੇ ਲਈ ਸਾਨੂੰ ਸੌਂਪੀ ਤੁਹਾਡੀ ਅਮਾਨਤ ਹਨ। ਜਿਨ੍ਹਾਂ ਦੀ ਸੁਚੱਜੀ ਘਾੜਤ ਘੜਨੀ ਇਸ ਅਦਾਰੇ ਦੇ ਸੁਘੜ ਅਧਿਆਪਕਾਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਆਓ, ਸਾਡੇ 'ਤੇ ਵਿਸ਼ਵਾਸ ਕਰੋ, ਬੱਚੇ ਦਾਖ਼ਲ ਕਰਵਾਉ। ਸੇਵਾ ਲਈ ਮੌਕਾ ਦਿਉ। ਸਾਡੇ ਲਈ ਅਰਦਾਸ ਕਰੋ ਇਸ ਦਿੱਤੇ ਵਿਸ਼ਵਾਸ 'ਤੇ ਪੂਰੇ ਉਤਰ ਸਕੀਏ।
ਸਭ ਨੂੰ ਵਧਾਈ : ਅਦਾਰਾ ਭਾਈ ਗੁਰਦਾਸ ਅਕੈਡਮੀ ਨੂੰ ਕੇਂਦਰੀ ਬੋਰਡ ਆਫ ਸੈਕੰਡਰੀ ਐਜੁਕੇਸ਼ਨ ਦਿੱਲੀ ਭਾਰਤ ਸਰਕਾਰ ਦੁਆਰਾ ਮਾਨਤਾ ਮਿਲ ਗਈ ਹੈ।